Sunday, June 9, 2013
ਜਿੰਦ ਮੇਰੀਏ...!!
ਜਿਹੜੀ ਮੁਹੱਬਤ ਨੂੰ ਤੂੰ ਫ਼ੂਕ ਮਾਰ ਕੇ
ਦੀਵੇ ਵਾਂਗ ਬੁਝੀ ਸਮਝ ਲਿਆ,
ਉਸ ਮੁਹੱਬਤ ਨੂੰ
ਬੁਝੀ ਸਮਝਣਾ ਤਾਂ ਤੇਰਾ ਇੱਕ, ਬੱਜਰ ਭਰਮ ਸੀ!!
ਉਹ ਮੁਹੱਬਤ ਤਾਂ ਲਟਾ-ਲਟ ਜਗ ਰਹੀ ਹੈ
ਕਿਸੇ ਲਾਟ ਵਾਂਗ
...ਤੇ ਸਦੀਵੀ ਜਗੂਗੀ ਮੇਰੇ ਹਿਰਦੇ ਅੰਦਰ...!
ਫ਼ੂਕਾਂ ਨਾਲ਼ ਵੀ ਕਦੇ
ਪਾਕ-ਪਵਿੱਤਰ ਤੇ ਸੱਚੀ-ਸੁੱਚੀ ਮੁਹੱਬਤ ਦੇ
ਚਿਰਾਗ ਬੁਝੇ ਨੇ ਜਿੰਦ ਮੇਰੀਏ...?
.......
ਚਾਹੇ ਆਪਣੀ ਮੁਹੱਬਤ ਦੀ ਉਮਰ
ਲੋਹੜੀ ਤੋਂ ਇੱਕ ਦਿਨ ਪਹਿਲਾਂ ਜੰਮੇਂ
ਬਾਲ ਜਿੱਡੀ ਹੀ ਸੀ,
ਪਰ ਮੇਰੀ ਝੋਲ਼ੀ ਬਹੁਤ ਕੁਝ ਪਾਇਆ ਤੂੰ,
ਤੇ ਕਰ ਦਿੱਤਾ ਮੈਨੂੰ ਮਾਲਾ-ਮਾਲ!
ਚਾਹੇ ਤੂੰ ਹਮੇਸ਼ਾ ਚਿਤਾਰਦੀ ਰਹੀ ਮੇਰੇ ਔਗੁਣ,
ਪਰ ਬਖ਼ਸ਼ਣਹਾਰੀਏ,
ਮੈਂ ਤਾਂ ਰਹਿੰਦੀ ਜ਼ਿੰਦਗੀ ਤੇਰੇ ਗੁਣ ਹੀ ਗਿਣੂੰਗਾ,
ਤੇ ਲਾਈ ਰੱਖੂੰਗਾ ਤੇਰੀ ਮਿੱਠੀ-ਨਿੱਘੀ ਯਾਦ ਨੂੰ
ਹਮੇਸ਼ਾ ਸੀਨੇ ਨਾਲ਼!
.......
ਅੱਜ ਦਿਲ 'ਤੇ 'ਠੱਕ-ਠੱਕ' ਹੋਈ
ਸਮਝ ਨਾ ਆਈ
ਕਿ ਜ਼ਿੰਦਗੀ ਦੇ ਬੂਹੇ 'ਤੇ ਮੁਹੱਬਤ,
ਜਾਂ ਫ਼ਿਰ ਤਬਾਹੀ ਦਸਤਕ ਦੇ ਰਹੀ ਸੀ?
ਪਰ ਅੱਜ ਅਵਾਜ਼ ਦਿੰਦੀ ਮੌਤ ਨੂੰ ਕਿਹਾ,
ਅਜੇ ਮੈਂ ਨਹੀਂ ਮਰਨਾ,
ਕਿਉਂਕਿ ਅਜੇ ਮੈਨੂੰ ਰੋਣ ਵਾਲ਼ਾ ਕੋਈ ਨਹੀਂ...!
***
ਹੋਰ ਪੜੋ...
ਦੀਵੇ ਵਾਂਗ ਬੁਝੀ ਸਮਝ ਲਿਆ,
ਉਸ ਮੁਹੱਬਤ ਨੂੰ
ਬੁਝੀ ਸਮਝਣਾ ਤਾਂ ਤੇਰਾ ਇੱਕ, ਬੱਜਰ ਭਰਮ ਸੀ!!
ਉਹ ਮੁਹੱਬਤ ਤਾਂ ਲਟਾ-ਲਟ ਜਗ ਰਹੀ ਹੈ
ਕਿਸੇ ਲਾਟ ਵਾਂਗ
...ਤੇ ਸਦੀਵੀ ਜਗੂਗੀ ਮੇਰੇ ਹਿਰਦੇ ਅੰਦਰ...!
ਫ਼ੂਕਾਂ ਨਾਲ਼ ਵੀ ਕਦੇ
ਪਾਕ-ਪਵਿੱਤਰ ਤੇ ਸੱਚੀ-ਸੁੱਚੀ ਮੁਹੱਬਤ ਦੇ
ਚਿਰਾਗ ਬੁਝੇ ਨੇ ਜਿੰਦ ਮੇਰੀਏ...?
.......
ਚਾਹੇ ਆਪਣੀ ਮੁਹੱਬਤ ਦੀ ਉਮਰ
ਲੋਹੜੀ ਤੋਂ ਇੱਕ ਦਿਨ ਪਹਿਲਾਂ ਜੰਮੇਂ
ਬਾਲ ਜਿੱਡੀ ਹੀ ਸੀ,
ਪਰ ਮੇਰੀ ਝੋਲ਼ੀ ਬਹੁਤ ਕੁਝ ਪਾਇਆ ਤੂੰ,
ਤੇ ਕਰ ਦਿੱਤਾ ਮੈਨੂੰ ਮਾਲਾ-ਮਾਲ!
ਚਾਹੇ ਤੂੰ ਹਮੇਸ਼ਾ ਚਿਤਾਰਦੀ ਰਹੀ ਮੇਰੇ ਔਗੁਣ,
ਪਰ ਬਖ਼ਸ਼ਣਹਾਰੀਏ,
ਮੈਂ ਤਾਂ ਰਹਿੰਦੀ ਜ਼ਿੰਦਗੀ ਤੇਰੇ ਗੁਣ ਹੀ ਗਿਣੂੰਗਾ,
ਤੇ ਲਾਈ ਰੱਖੂੰਗਾ ਤੇਰੀ ਮਿੱਠੀ-ਨਿੱਘੀ ਯਾਦ ਨੂੰ
ਹਮੇਸ਼ਾ ਸੀਨੇ ਨਾਲ਼!
.......
ਅੱਜ ਦਿਲ 'ਤੇ 'ਠੱਕ-ਠੱਕ' ਹੋਈ
ਸਮਝ ਨਾ ਆਈ
ਕਿ ਜ਼ਿੰਦਗੀ ਦੇ ਬੂਹੇ 'ਤੇ ਮੁਹੱਬਤ,
ਜਾਂ ਫ਼ਿਰ ਤਬਾਹੀ ਦਸਤਕ ਦੇ ਰਹੀ ਸੀ?
ਪਰ ਅੱਜ ਅਵਾਜ਼ ਦਿੰਦੀ ਮੌਤ ਨੂੰ ਕਿਹਾ,
ਅਜੇ ਮੈਂ ਨਹੀਂ ਮਰਨਾ,
ਕਿਉਂਕਿ ਅਜੇ ਮੈਨੂੰ ਰੋਣ ਵਾਲ਼ਾ ਕੋਈ ਨਹੀਂ...!
***
ਹੋਰ ਪੜੋ...
Labels:
ਨਜ਼ਮ/ਕਵਿਤਾ
Monday, February 18, 2013
ਦਿਲ ਵਿਚ ਬਲ਼ਦੇ ਭਾਂਬੜ ਦਾ ਸੇਕ
ਦਿਲ ਵਿਚ ਬਲਦੇ ਭਾਂਬੜ ਦਾ ਸੇਕ ਕਦੇ ਵੀ,
ਚਿਹਰੇ ਤੱਕ ਨਹੀਂ ਸੀ ਆਉਣ ਦਿੱਤਾ
ਮਨ ਦੀ ਪੀੜ ਤਾਂ ਮੈਂ ਕਦੇ
ਆਪਣੇ ਪ੍ਰਛਾਂਵੇਂ ਤੱਕ ਨਹੀਂ ਪਹੁੰਚਣ ਦਿੱਤੀ
ਪਰ ਦਿਲ ਵਿਚ ਦੱਬੀ ਪੀੜ ਦੇ ਹਾਉਕੇ ਗਿਣਦਾ
ਬਿਤਾ ਦਿੰਦਾ ਹਾਂ ਸਾਰੀ ਰਾਤ!
ਤੈਨੂੰ ਸਿਰੋਪੇ ਵਾਂਗ ਗਲ਼ ਪਾਇਆ ਸੀ ਸ਼ਰਧਾ ਨਾਲ
ਪਰ ਕੀ ਪਤਾ ਸੀ?
ਕਿ ਸਿਰੋਪੇ ਤੋਂ ਸੱਪ ਦਾ ਰੂਪ ਧਾਰਨ ਕਰ ਲਵੇਂਗੀ??
ਹੁਣ ਦੇਖਿਆ ਨਾ ਕਰ ਮੇਰੀ ਮੁਸਕੁਰਾਹਟ ਵੱਲ
ਮੇਰੀ ਅੰਤਰ-ਆਤਮਾਂ ਦੇ ਦਰਦ ਦੇ ਅੰਕੜੇ ਗਿਣਿਆਂ ਕਰ!
ਤੈਨੂੰ ਯਾਦ ਕਰਨ ਤੋਂ ਪਹਿਲਾਂ ਤਾਂ ਕਦੇ
ਰੱਬ ਦਾ ਨਾਂ ਨਹੀਂ ਸੀ ਲਿਆ ਚੰਦਰੀਏ
ਹਾਰ ਜਾਂਦਾ ਸੀ ਥਾਂ-ਥਾਂ, ਤੇਰੀ ਜਿੱਤ ਲਈ
ਤੈਨੂੰ ਉਚਾ ਦੇਖਣ ਲਈ, ਆਪ ਬੌਣਾ ਬਣ ਜਾਂਦਾ ਸੀ!
ਹੁਣ ਵਾਰ-ਵਾਰ ਪੁੱਛਦਾ ਹਾਂ
ਹਾਉਕੇ ਦੀ ਹਿੱਕ ਵਿਚੋਂ ਨਿਕਲ਼ੇ ਇੱਕ ਹੋਰ ਹਾਉਕੇ ਨੂੰ
ਕਿਉਂ ਡਿੱਗਿਆ ਮੈਂ ਮੂਧੇ ਮੂੰਹ ਓਸ ਦੇ ਮਗਰ ਲੱਗ ਕੇ?
ਕਿਉਂਕਿ ਉਡਾਰੀ ਤਾਂ ਮੇਰੀ ਅੰਬਰਾਂ ਨੂੰ ਉਡ ਜਾਣ ਵਾਲੀ ਸੀ!
ਕਦੇ ਹਾਰ ਬਣ ਕੇ ਸ਼ਾਨ ਬਣਦੀ ਸੀ ਮੇਰੇ ਗਲ਼ ਦੀ
ਪਰ ਡੁੱਬ ਜਾਣੀਏਂ,
ਅੱਜ ਤਾਂ ਤੂੰ ਮੇਰੀ ਜਿੰਦਗੀ ਦੀ 'ਹਾਰ' ਬਣ ਤੁਰ ਗਈ!
***
ਹੋਰ ਪੜੋ...
ਚਿਹਰੇ ਤੱਕ ਨਹੀਂ ਸੀ ਆਉਣ ਦਿੱਤਾ
ਮਨ ਦੀ ਪੀੜ ਤਾਂ ਮੈਂ ਕਦੇ
ਆਪਣੇ ਪ੍ਰਛਾਂਵੇਂ ਤੱਕ ਨਹੀਂ ਪਹੁੰਚਣ ਦਿੱਤੀ
ਪਰ ਦਿਲ ਵਿਚ ਦੱਬੀ ਪੀੜ ਦੇ ਹਾਉਕੇ ਗਿਣਦਾ
ਬਿਤਾ ਦਿੰਦਾ ਹਾਂ ਸਾਰੀ ਰਾਤ!
ਤੈਨੂੰ ਸਿਰੋਪੇ ਵਾਂਗ ਗਲ਼ ਪਾਇਆ ਸੀ ਸ਼ਰਧਾ ਨਾਲ
ਪਰ ਕੀ ਪਤਾ ਸੀ?
ਕਿ ਸਿਰੋਪੇ ਤੋਂ ਸੱਪ ਦਾ ਰੂਪ ਧਾਰਨ ਕਰ ਲਵੇਂਗੀ??
ਹੁਣ ਦੇਖਿਆ ਨਾ ਕਰ ਮੇਰੀ ਮੁਸਕੁਰਾਹਟ ਵੱਲ
ਮੇਰੀ ਅੰਤਰ-ਆਤਮਾਂ ਦੇ ਦਰਦ ਦੇ ਅੰਕੜੇ ਗਿਣਿਆਂ ਕਰ!
ਤੈਨੂੰ ਯਾਦ ਕਰਨ ਤੋਂ ਪਹਿਲਾਂ ਤਾਂ ਕਦੇ
ਰੱਬ ਦਾ ਨਾਂ ਨਹੀਂ ਸੀ ਲਿਆ ਚੰਦਰੀਏ
ਹਾਰ ਜਾਂਦਾ ਸੀ ਥਾਂ-ਥਾਂ, ਤੇਰੀ ਜਿੱਤ ਲਈ
ਤੈਨੂੰ ਉਚਾ ਦੇਖਣ ਲਈ, ਆਪ ਬੌਣਾ ਬਣ ਜਾਂਦਾ ਸੀ!
ਹੁਣ ਵਾਰ-ਵਾਰ ਪੁੱਛਦਾ ਹਾਂ
ਹਾਉਕੇ ਦੀ ਹਿੱਕ ਵਿਚੋਂ ਨਿਕਲ਼ੇ ਇੱਕ ਹੋਰ ਹਾਉਕੇ ਨੂੰ
ਕਿਉਂ ਡਿੱਗਿਆ ਮੈਂ ਮੂਧੇ ਮੂੰਹ ਓਸ ਦੇ ਮਗਰ ਲੱਗ ਕੇ?
ਕਿਉਂਕਿ ਉਡਾਰੀ ਤਾਂ ਮੇਰੀ ਅੰਬਰਾਂ ਨੂੰ ਉਡ ਜਾਣ ਵਾਲੀ ਸੀ!
ਕਦੇ ਹਾਰ ਬਣ ਕੇ ਸ਼ਾਨ ਬਣਦੀ ਸੀ ਮੇਰੇ ਗਲ਼ ਦੀ
ਪਰ ਡੁੱਬ ਜਾਣੀਏਂ,
ਅੱਜ ਤਾਂ ਤੂੰ ਮੇਰੀ ਜਿੰਦਗੀ ਦੀ 'ਹਾਰ' ਬਣ ਤੁਰ ਗਈ!
***
ਹੋਰ ਪੜੋ...
Labels:
ਨਜ਼ਮ/ਕਵਿਤਾ
ਕਦੇ-ਕਦੇ
ਕਦੇ-ਕਦੇ ਆਪਣੀ ਜ਼ਿੰਦਗੀ ਦੇ ਸੁਹਾਣੇ ਪਲਾਂ ਬਾਰੇ ਸੋਚ,
ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ
ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ
ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!!
ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ
ਮੇਰੇ ਦਿਲ 'ਚੋਂ ਤਾਂ ਕਮਲ਼ੀਏ ਅਵਾਜ਼ ਹੀ 'ਇੱਕ' ਨਿਕਲ਼ਦੀ ਹੈ
...ਤੇ ਉਹ ਹੈ ਤੇਰੀ 'ਬ੍ਰਿਹੋਂ' ਦੀ ਅਵਾਜ਼!
ਸ਼ਿਕਵੇ ਅਤੇ ਸ਼ਕਾਇਤਾਂ ਨਾਲ਼,
ਪੈ ਗਏ ਨੇ ਦਿਲ 'ਤੇ ਛਾਲੇ... ਤੇ ਰੂਹ 'ਤੇ ਅੱਟਣ!
ਬਾਹਰਲਾ ਮੈਨੂੰ ਕੋਈ ਨਾ ਮਾਰ ਸਕਦਾ
ਮਾਰਿਆ ਤਾਂ ਮੈਨੂੰ ਬੁੱਕਲ਼ ਦੇ ਸੱਪਾਂ ਨੇ!!
ਤੇਰੀਆਂ ਵਧੀਕੀਆਂ ਨਾਲ਼ ਰੂਹ 'ਤੇ ਪਈਆਂ ਲਾਸਾਂ
ਤੇ ਆਤਮਾਂ ਤੋਂ ਲੱਥੀਆਂ ਟਾਕੀਆਂ ਨੂੰ, ਲੋਕ-ਲਾਜ ਦੇ ਡਰੋਂ
ਆਪਣੀ ਸ਼ਰਮ ਦੀ ਲੋਈ ਨਾਲ਼ ਹੀ ਢਕ ਲੈਂਦਾ!
ਕਦੇ ਕ੍ਰਿਸਮਿਸ ਆਉਂਦੀ ਤੇ ਕਦੇ ਨਵਾਂ ਸਾਲ,
ਕਦੇ ਵੈਸਾਖੀ ਆਉਂਦੀ ਤੇ ਕਦੇ ਦੀਵਾਲ਼ੀ
ਦੀਵੇ-ਮੋਮਬੱਤੀਆਂ ਦੀ ਹੁੰਦੀ ਭਰਮਾਰ ਅਤੇ ਰੌਸ਼ਨੀ
ਪਰ ਮੇਰਾ ਮਨ ਤਾਂ ਮੱਸਿਆ ਦੀ ਰਾਤ ਵਾਂਗ
ਧੁਆਂਖਿਆ ਹੀ ਰਹਿੰਦਾ...!
ਹੋਰ ਪੜੋ...
ਦੁਖੀ ਅਤੇ ਨਿਰਾਸ਼ ਹੋ ਜਾਂਦਾ ਹਾਂ
ਰੋਜ਼ ਆਪਣੇ ਹੀ ਖ਼ਿਆਲਾਂ ਨਾਲ਼ ਹੁੰਦੀ ਮੇਰੀ ਅਣ-ਬਣ
ਤੇ ਮੈਂ ਆਪਣੇ ਹੀ ਵਿਚਾਰਾਂ ਨਾਲ਼ ਹੁੰਦਾ ਹੇਠ-ਉੱਤੇ!!
ਕਾਸ਼! ਪੜ੍ਹ ਸਕਦੀ ਤੂੰ ਮੇਰੇ ਦਿਲ ਜਾਂ ਅੰਤਰ-ਆਤਮਾਂ ਨੂੰ
ਮੇਰੇ ਦਿਲ 'ਚੋਂ ਤਾਂ ਕਮਲ਼ੀਏ ਅਵਾਜ਼ ਹੀ 'ਇੱਕ' ਨਿਕਲ਼ਦੀ ਹੈ
...ਤੇ ਉਹ ਹੈ ਤੇਰੀ 'ਬ੍ਰਿਹੋਂ' ਦੀ ਅਵਾਜ਼!
ਸ਼ਿਕਵੇ ਅਤੇ ਸ਼ਕਾਇਤਾਂ ਨਾਲ਼,
ਪੈ ਗਏ ਨੇ ਦਿਲ 'ਤੇ ਛਾਲੇ... ਤੇ ਰੂਹ 'ਤੇ ਅੱਟਣ!
ਬਾਹਰਲਾ ਮੈਨੂੰ ਕੋਈ ਨਾ ਮਾਰ ਸਕਦਾ
ਮਾਰਿਆ ਤਾਂ ਮੈਨੂੰ ਬੁੱਕਲ਼ ਦੇ ਸੱਪਾਂ ਨੇ!!
ਤੇਰੀਆਂ ਵਧੀਕੀਆਂ ਨਾਲ਼ ਰੂਹ 'ਤੇ ਪਈਆਂ ਲਾਸਾਂ
ਤੇ ਆਤਮਾਂ ਤੋਂ ਲੱਥੀਆਂ ਟਾਕੀਆਂ ਨੂੰ, ਲੋਕ-ਲਾਜ ਦੇ ਡਰੋਂ
ਆਪਣੀ ਸ਼ਰਮ ਦੀ ਲੋਈ ਨਾਲ਼ ਹੀ ਢਕ ਲੈਂਦਾ!
ਕਦੇ ਕ੍ਰਿਸਮਿਸ ਆਉਂਦੀ ਤੇ ਕਦੇ ਨਵਾਂ ਸਾਲ,
ਕਦੇ ਵੈਸਾਖੀ ਆਉਂਦੀ ਤੇ ਕਦੇ ਦੀਵਾਲ਼ੀ
ਦੀਵੇ-ਮੋਮਬੱਤੀਆਂ ਦੀ ਹੁੰਦੀ ਭਰਮਾਰ ਅਤੇ ਰੌਸ਼ਨੀ
ਪਰ ਮੇਰਾ ਮਨ ਤਾਂ ਮੱਸਿਆ ਦੀ ਰਾਤ ਵਾਂਗ
ਧੁਆਂਖਿਆ ਹੀ ਰਹਿੰਦਾ...!
ਹੋਰ ਪੜੋ...
Labels:
ਨਜ਼ਮ/ਕਵਿਤਾ
Sunday, December 30, 2012
ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ!
ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ,
ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ!
ਅੱਜ ਤੂੰ ਨਹੀਂ, ਇਨਸਾਨੀਅਤ,
ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ!
ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ,
ਓਸ ਸਵਿਧਾਨ 'ਤੇ 'ਧਤੂਰੇ' ਦਾ ਫ਼ੁੱਲ ਚੜ੍ਹਾਉਂਦਾ ਹਾਂ,
ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ
ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ!
ਨਾ ਤਾਂ ਤੈਨੂੰ ਅਲਵਿਦਾ ਕਹੂੰਗਾ,
ਤੇ ਦਿਊਂਗਾ ਸ਼ਰਧਾਂਜਲੀ
ਕਿਉਂਕਿ ਤੂੰ ਤਾਂ
ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ
ਹਿਰਦੇ 'ਤੇ ਵਾਸ ਕਰੇਂਗੀ!
ਚਾਹੇ ਤੂੰ ਚੜ੍ਹ ਗਈ ਹੈਂ,
ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ,
ਪਰ ਤੇਰਾ ਬਲੀਦਾਨ
ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ!
ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ
ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ
ਪਰ ਬੰਦੇ ਦਾ ਖ਼ੂਨ ਪੀ ਕੇ
ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!!
****
ਹੋਰ ਪੜੋ...
ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ!
ਅੱਜ ਤੂੰ ਨਹੀਂ, ਇਨਸਾਨੀਅਤ,
ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ!
ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ,
ਓਸ ਸਵਿਧਾਨ 'ਤੇ 'ਧਤੂਰੇ' ਦਾ ਫ਼ੁੱਲ ਚੜ੍ਹਾਉਂਦਾ ਹਾਂ,
ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ
ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ!
ਨਾ ਤਾਂ ਤੈਨੂੰ ਅਲਵਿਦਾ ਕਹੂੰਗਾ,
ਤੇ ਦਿਊਂਗਾ ਸ਼ਰਧਾਂਜਲੀ
ਕਿਉਂਕਿ ਤੂੰ ਤਾਂ
ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ
ਹਿਰਦੇ 'ਤੇ ਵਾਸ ਕਰੇਂਗੀ!
ਚਾਹੇ ਤੂੰ ਚੜ੍ਹ ਗਈ ਹੈਂ,
ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ,
ਪਰ ਤੇਰਾ ਬਲੀਦਾਨ
ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ!
ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ
ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ
ਪਰ ਬੰਦੇ ਦਾ ਖ਼ੂਨ ਪੀ ਕੇ
ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!!
****
ਹੋਰ ਪੜੋ...
Labels:
ਨਜ਼ਮ/ਕਵਿਤਾ
Sunday, November 11, 2012
ਤੂੰ ਮੇਰੀ ਰੂਹ ਹੈਂ
ਤੂੰ ਚੱਲੀ ਹੈਂ ਤੇ ਮੇਰੀ ਰੂਹ ਉਦਾਸ ਹੈ!
ਪਰ ਫ਼ਿਕਰ ਨਾ ਕਰੀਂ!!
ਤੁਰਾਂਗਾ ਪ੍ਰਛਾਂਵਾਂ ਬਣ ਕੇ ਤੇਰੇ ਸੰਗ
ਤੇਰੇ ਹਰ ਸਾਹ ਨਾਲ਼ ਵਿਚਰਾਂਗਾ ਤੇਰੇ ਨਾਲ਼-ਨਾਲ਼!
ਜਿਸ ਤਰ੍ਹਾਂ ਲੰਘ ਜਾਂਦੀ ਹੈ ਰਾਤ, ਸਵੇਰ ਦੀ ਉਡੀਕ ਵਿਚ
ਉਸੀ ਤਰ੍ਹਾਂ ਸਾਰਾ ਦਿਨ ਲੰਘ ਜਾਂਦੈ
ਤੇਰੀ ਉਡੀਕ ਵਿਚ!
ਤੇਰੀ ਮਿੱਠੀ ਯਾਦ ਤਾਂ ਆਉਂਦੀ ਹੈ,
ਹਰ ਸਾਹ ਨਾਲ਼ ਟੰਗੀ
…ਤੇ ਦੇ ਜਾਂਦੀ ਐ ਸੀਤ ਹੁਲਾਰਾ, ਤੇ ਫ਼ਿਰ ਸਰਦ ਹਾਉਕਾ!
ਤੇਰੀ ਸੂਰਤ ਝਲਕਦੀ ਰਹਿੰਦੀ ਹੈ,
ਵਹਿੰਦੇ ਪਾਣੀ 'ਤੇ ਲਿਸ਼ਕੋਰ ਵਾਂਗ!
…ਤੇ ਮੈਂ…? ਮੈਂ ਕਿਸੇ ਸੈਨਿਕ ਵਾਂਗ
'ਸੈਲਿਊਟ' ਮਾਰਦਾ ਰਹਿੰਦਾ ਹਾਂ!
ਨਾ ਰਲ਼ਾਇਆ ਕਰ ਕਾਗਾਂ ਸੰਗ ਮੈਨੂੰ,
ਆਪਣੀ ਕਲਪਨਾ ਵਿਚ!
ਸੱਜਣਾਂ, ਮੈਂ ਤਾਂ ਤੇਰੀ ਪ੍ਰਵਾਜ਼ ਵਿਚ ਹੀ ਮਸਤ ਹਾਂ!
ਨਹੀਂ ਆਦਤ ਮੈਨੂੰ, ਮੋਤੀ ਛੱਡ, ਰੋੜ ਗਿਣਨ ਦੀ,
ਤੇਰੀ ਹੋਂਦ ਦਾ ਮੋਤੀ ਝੋਲ਼ੀ ਪਿਆ
ਮੈਨੂੰ ਨੂਰੋ-ਨੂਰ ਕਰੀ ਰੱਖਦੈ!
ਨਹੀਂ ਹਾਂ ਮੈਂ ਲੀੜੇ ਟੁੱਕਣ ਵਾਲ਼ੀ ਟਿੱਡੀ
ਤੇ ਨਾ ਹਾਂ ਇੱਕ ਖੂੰਜੇ ਲੱਗ ਕੇ ਰਹਿਣ ਵਾਲ਼ੀ ਮੱਕੜੀ
ਜੋ ਜਾਲ਼ ਵਿਚ ਹੀ ਬਿਤਾ ਦਿੰਦੀ ਹੈ ਆਪਣੀ ਸਾਰੀ ਜ਼ਿੰਦਗੀ
ਤੇਰੇ ਸਾਥ ਨੇ ਤਾਂ ਮੈਨੂੰ ਕੁਰਬਾਨੀ ਦੇ ਜਜ਼ਬੇ ਵਾਲ਼ੇ
ਪ੍ਰਵਾਨਿਆਂ ਸੰਗ ਵਿਚਰਨਾ ਸਿਖਾਇਐ
ਕੁਰਬਾਨ ਹੋ ਜਾਊਂਗਾ ਤੇਰੇ 'ਤੋਂ ਸੱਜਣਾਂ!
ਪੜ੍ਹਨੀ ਆਉਂਦੀ ਹੈ ਨਾਗ ਦੀ ਅੱਖ ਮੈਨੂੰ,
ਤੇਰੇ ਸਾਥ ਨੇ ਪਤਾ ਨਹੀਂ ਕਮਲ਼ਾ,
…ਤੇ ਪਤਾ ਨਹੀਂ ਫ਼ਕੀਰ ਬਣਾ ਦਿੱਤੈ…?
****
ਹੋਰ ਪੜੋ...
ਪਰ ਫ਼ਿਕਰ ਨਾ ਕਰੀਂ!!
ਤੁਰਾਂਗਾ ਪ੍ਰਛਾਂਵਾਂ ਬਣ ਕੇ ਤੇਰੇ ਸੰਗ
ਤੇਰੇ ਹਰ ਸਾਹ ਨਾਲ਼ ਵਿਚਰਾਂਗਾ ਤੇਰੇ ਨਾਲ਼-ਨਾਲ਼!
ਜਿਸ ਤਰ੍ਹਾਂ ਲੰਘ ਜਾਂਦੀ ਹੈ ਰਾਤ, ਸਵੇਰ ਦੀ ਉਡੀਕ ਵਿਚ
ਉਸੀ ਤਰ੍ਹਾਂ ਸਾਰਾ ਦਿਨ ਲੰਘ ਜਾਂਦੈ
ਤੇਰੀ ਉਡੀਕ ਵਿਚ!
ਤੇਰੀ ਮਿੱਠੀ ਯਾਦ ਤਾਂ ਆਉਂਦੀ ਹੈ,
ਹਰ ਸਾਹ ਨਾਲ਼ ਟੰਗੀ
…ਤੇ ਦੇ ਜਾਂਦੀ ਐ ਸੀਤ ਹੁਲਾਰਾ, ਤੇ ਫ਼ਿਰ ਸਰਦ ਹਾਉਕਾ!
ਤੇਰੀ ਸੂਰਤ ਝਲਕਦੀ ਰਹਿੰਦੀ ਹੈ,
ਵਹਿੰਦੇ ਪਾਣੀ 'ਤੇ ਲਿਸ਼ਕੋਰ ਵਾਂਗ!
…ਤੇ ਮੈਂ…? ਮੈਂ ਕਿਸੇ ਸੈਨਿਕ ਵਾਂਗ
'ਸੈਲਿਊਟ' ਮਾਰਦਾ ਰਹਿੰਦਾ ਹਾਂ!
ਨਾ ਰਲ਼ਾਇਆ ਕਰ ਕਾਗਾਂ ਸੰਗ ਮੈਨੂੰ,
ਆਪਣੀ ਕਲਪਨਾ ਵਿਚ!
ਸੱਜਣਾਂ, ਮੈਂ ਤਾਂ ਤੇਰੀ ਪ੍ਰਵਾਜ਼ ਵਿਚ ਹੀ ਮਸਤ ਹਾਂ!
ਨਹੀਂ ਆਦਤ ਮੈਨੂੰ, ਮੋਤੀ ਛੱਡ, ਰੋੜ ਗਿਣਨ ਦੀ,
ਤੇਰੀ ਹੋਂਦ ਦਾ ਮੋਤੀ ਝੋਲ਼ੀ ਪਿਆ
ਮੈਨੂੰ ਨੂਰੋ-ਨੂਰ ਕਰੀ ਰੱਖਦੈ!
ਨਹੀਂ ਹਾਂ ਮੈਂ ਲੀੜੇ ਟੁੱਕਣ ਵਾਲ਼ੀ ਟਿੱਡੀ
ਤੇ ਨਾ ਹਾਂ ਇੱਕ ਖੂੰਜੇ ਲੱਗ ਕੇ ਰਹਿਣ ਵਾਲ਼ੀ ਮੱਕੜੀ
ਜੋ ਜਾਲ਼ ਵਿਚ ਹੀ ਬਿਤਾ ਦਿੰਦੀ ਹੈ ਆਪਣੀ ਸਾਰੀ ਜ਼ਿੰਦਗੀ
ਤੇਰੇ ਸਾਥ ਨੇ ਤਾਂ ਮੈਨੂੰ ਕੁਰਬਾਨੀ ਦੇ ਜਜ਼ਬੇ ਵਾਲ਼ੇ
ਪ੍ਰਵਾਨਿਆਂ ਸੰਗ ਵਿਚਰਨਾ ਸਿਖਾਇਐ
ਕੁਰਬਾਨ ਹੋ ਜਾਊਂਗਾ ਤੇਰੇ 'ਤੋਂ ਸੱਜਣਾਂ!
ਪੜ੍ਹਨੀ ਆਉਂਦੀ ਹੈ ਨਾਗ ਦੀ ਅੱਖ ਮੈਨੂੰ,
ਤੇਰੇ ਸਾਥ ਨੇ ਪਤਾ ਨਹੀਂ ਕਮਲ਼ਾ,
…ਤੇ ਪਤਾ ਨਹੀਂ ਫ਼ਕੀਰ ਬਣਾ ਦਿੱਤੈ…?
****
ਹੋਰ ਪੜੋ...
Labels:
ਨਜ਼ਮ/ਕਵਿਤਾ
Saturday, September 15, 2012
ਮਿੱਠੀ ਮੁਸਕੁਰਾਹਟ
ਤੇਰੀ ਮਿੱਠੀ ਮੁਸਕੁਰਾਹਟ ਦਾ ਕਾਇਲ ਹਾਂ ਮੈਂ
ਤੇਰਾ ਉਦਾਸ ਹੋ ਜਾਣਾ, ਮੈਨੂੰ ਪ੍ਰਵਾਨ ਨਹੀਂ…।।
ਉਦਾਸ ਹੋਣ ਤੋਂ ਪਹਿਲਾਂ
ਆਪਣੀ ਮੁਸਕੁਰਾਹਟ ਦਾ ਮੁੱਲ ਤਾਂ ਦੱਸੀਂ,
ਤੇਰੀ ਮੁਸਕੁਰਾਹਟ ਨਹੀਂ, ਤਾਂ ਮੇਰਾ ਜਹਾਨ ਨਹੀਂ…।।
ਤੇਰੀ ਮੁਸਕੁਰਾਹਟ ਵਿਚ ਚਮਕਦੇ ਨੇ ਚੰਦ-ਸੂਰਜ,
ਉਸ ਦੀ ਕੀ ਸਿਫ਼ਤ ਕਰਾਂ?
ਮੇਰੇ ਸ਼ਬਦਾਂ ਕੋਲ਼ ਜ਼ੁਬਾਨ ਨਹੀਂ…।।
ਕਰਾਂਗਾ ਹਰ ਸੰਭਵ ਕੋਸ਼ਿਸ਼,
ਇਸ ਨੂੰ ਸਲਾਮਤ ਰੱਖਣ ਦੀ,
ਹਾਂ ਤਾਂ ਸਿਰਫ਼ ਬੰਦਾ, ਕੋਈ ਭਗਵਾਨ ਨਹੀਂ…।।
ਲੈ ਆਵਾਂਗਾ
ਜਿੰਦ ਵੇਚ ਕੇ ਤੇਰੀ ਮੁਸਕੁਰਾਹਟ ਵਾਪਿਸ ਤੇਰੇ ਹੋਠਾਂ 'ਤੇ,
ਨਹੀਂ ਤਾਂ ਸਮਝੀਂ ਕਿ 'ਜੱਗੀ ਕੁੱਸਾ' ਦੀ,
ਮੁਹੱਬਤ ਮਹਾਨ ਨਹੀਂ…।।!
****
ਤੇਰਾ ਉਦਾਸ ਹੋ ਜਾਣਾ, ਮੈਨੂੰ ਪ੍ਰਵਾਨ ਨਹੀਂ…।।
ਉਦਾਸ ਹੋਣ ਤੋਂ ਪਹਿਲਾਂ
ਆਪਣੀ ਮੁਸਕੁਰਾਹਟ ਦਾ ਮੁੱਲ ਤਾਂ ਦੱਸੀਂ,
ਤੇਰੀ ਮੁਸਕੁਰਾਹਟ ਨਹੀਂ, ਤਾਂ ਮੇਰਾ ਜਹਾਨ ਨਹੀਂ…।।
ਤੇਰੀ ਮੁਸਕੁਰਾਹਟ ਵਿਚ ਚਮਕਦੇ ਨੇ ਚੰਦ-ਸੂਰਜ,
ਉਸ ਦੀ ਕੀ ਸਿਫ਼ਤ ਕਰਾਂ?
ਮੇਰੇ ਸ਼ਬਦਾਂ ਕੋਲ਼ ਜ਼ੁਬਾਨ ਨਹੀਂ…।।
ਕਰਾਂਗਾ ਹਰ ਸੰਭਵ ਕੋਸ਼ਿਸ਼,
ਇਸ ਨੂੰ ਸਲਾਮਤ ਰੱਖਣ ਦੀ,
ਹਾਂ ਤਾਂ ਸਿਰਫ਼ ਬੰਦਾ, ਕੋਈ ਭਗਵਾਨ ਨਹੀਂ…।।
ਲੈ ਆਵਾਂਗਾ
ਜਿੰਦ ਵੇਚ ਕੇ ਤੇਰੀ ਮੁਸਕੁਰਾਹਟ ਵਾਪਿਸ ਤੇਰੇ ਹੋਠਾਂ 'ਤੇ,
ਨਹੀਂ ਤਾਂ ਸਮਝੀਂ ਕਿ 'ਜੱਗੀ ਕੁੱਸਾ' ਦੀ,
ਮੁਹੱਬਤ ਮਹਾਨ ਨਹੀਂ…।।!
****
ਹੋਰ ਪੜੋ...
Labels:
ਨਜ਼ਮ/ਕਵਿਤਾ
ਮੁਹੱਬਤ ਦੀ ਪ੍ਰਵਾਜ਼
ਜਦ ਵੀ ਲੈਂਦਾ ਹਾਂ ਆਪਣੇ ਦਿਮਾਗ ਦੀ ਤਲਾਸ਼ੀ,
ਤਾਂ ਮਹਿਸੂਸ ਕਰਦਾ ਹਾਂ ਕਿ,
ਕਲਪਨਾ 'ਚ ਵਾਪਰਨ ਵਾਲੀ ਘਟਨਾ ਦਾ ਅਸਰ,
ਹਕੀਕਤ 'ਚ ਵਾਪਰਨ ਵਾਲੀ ਦੁਰਘਟਨਾ ਨਾਲੋਂ
ਕਿਤੇ ਜ਼ਿਆਦਾ ਹੁੰਦਾ ਹੈ!
ਸ਼ਾਇਦ ਇਸੇ ਦੌਰ ਵਿਚੋਂ ਹੀ ਗੁਜ਼ਰ ਰਿਹਾ ਹਾਂ ਮੈਂ?
ਆਦੀ ਹੀ ਇਤਨਾ ਹੋ ਗਿਆ ਸੀ ਤੇਰੀ ਮੁਹੱਬਤ ਦਾ,
ਕਿ ਮੇਰੀ ਸੋਚਣ ਸ਼ਕਤੀ ਪੈ ਗਈ ਸੀ ਕਮਜ਼ੋਰ,
ਹੁਣ ਕਰਿਆ ਕਰੂੰਗਾ ਨਿੱਤ, ਆਪਣੇ ਆਪ ਨੂੰ ਤਿਆਰ,
ਗਿਲਾ-ਸ਼ਿਕਵਾ ਵੀ ਘਟਾਊਂਗਾ,
ਕਿਉਂਕਿ ਬਦਲਾਓ ਆਉਣ ਵੇਲ਼ੇ
'ਖੜਕਾ' ਤਾਂ ਹੁੰਦਾ ਹੀ ਹੈ ਨ੍ਹਾਂ?
…ਤੇ ਫ਼ਿਰ ਸਭ-ਕੁਛ 'ਆਮ' ਹੀ ਤਾਂ ਹੋ ਜਾਂਦੈ!
ਕਿਤੇ ਪੜ੍ਹਿਆ ਸੀ,
ਕਿ ਜੇ ਮੁਹੱਬਤ ਕਰਨੀ ਹੈ,
ਤਾਂ 'ਜ਼ਖ਼ਮੀ' ਹੋਣ ਤੇ ਪੀੜ ਸਹਿਣ ਲਈ ਵੀ ਮਨ ਤਿਆਰ ਕਰੋ!
ਪਰ ਜ਼ਖ਼ਮੀ ਹੋਣ ਲਈ ਮਨ ਤਿਆਰ ਕਰਨ ਨਾਲ਼,
ਮੁਹੱਬਤ ਘਟ ਤਾਂ ਨਹੀਂ ਜਾਂਦੀ?
ਤੂੰ ਮੁਹੱਬਤ ਦੀ ਪ੍ਰਵਾਜ਼ ਹੀ ਇਤਨੀ ਭਰਵਾ ਦਿੱਤੀ,
ਕਿ ਮੈਨੂੰ ਧਰਤੀ ਹੀ ਵਿਸਰ ਗਈ!
…ਤੇ ਜਦ ਮਜਬੂਰਨ ਅਚਾਨਕ ਮੇਰਾ,
ਧਰਤੀ ਵੱਲ ਨੂੰ ਰੁੱਖ ਹੋਇਆ
ਤਾਂ ਡਿੱਗ ਕੇ ਸੱਟ ਵੱਜਣ ਦੇ ਅਹਿਸਾਸ ਨੇ
ਮੈਨੂੰ ਆਪਣੀ 'ਪੀੜ' ਯਾਦ ਕਰਵਾਈ!
ਰੀਂਗਦਾ-ਰੀਂਗਦਾ ਮੁੜ ਫ਼ਿਰ ਤੋਂ
ਫ਼ੜ ਲਵਾਂਗਾ ਆਪਣੀ ਚਾਲ,
ਤੇ ਸਮਾਂ ਸਭ-ਕੁਛ ਸਿਖਾ ਦੇਵੇਗਾ!
ਕਿਉਂਕਿ ਹਰ ਗੱਲ ਵਾਪਰਨ ਦਾ
ਕੋਈ ‘ਕਾਰਨ’ ਤਾਂ ਹੁੰਦਾ ਹੈ!!
****
ਤਾਂ ਮਹਿਸੂਸ ਕਰਦਾ ਹਾਂ ਕਿ,
ਕਲਪਨਾ 'ਚ ਵਾਪਰਨ ਵਾਲੀ ਘਟਨਾ ਦਾ ਅਸਰ,
ਹਕੀਕਤ 'ਚ ਵਾਪਰਨ ਵਾਲੀ ਦੁਰਘਟਨਾ ਨਾਲੋਂ
ਕਿਤੇ ਜ਼ਿਆਦਾ ਹੁੰਦਾ ਹੈ!
ਸ਼ਾਇਦ ਇਸੇ ਦੌਰ ਵਿਚੋਂ ਹੀ ਗੁਜ਼ਰ ਰਿਹਾ ਹਾਂ ਮੈਂ?
ਆਦੀ ਹੀ ਇਤਨਾ ਹੋ ਗਿਆ ਸੀ ਤੇਰੀ ਮੁਹੱਬਤ ਦਾ,
ਕਿ ਮੇਰੀ ਸੋਚਣ ਸ਼ਕਤੀ ਪੈ ਗਈ ਸੀ ਕਮਜ਼ੋਰ,
ਹੁਣ ਕਰਿਆ ਕਰੂੰਗਾ ਨਿੱਤ, ਆਪਣੇ ਆਪ ਨੂੰ ਤਿਆਰ,
ਗਿਲਾ-ਸ਼ਿਕਵਾ ਵੀ ਘਟਾਊਂਗਾ,
ਕਿਉਂਕਿ ਬਦਲਾਓ ਆਉਣ ਵੇਲ਼ੇ
'ਖੜਕਾ' ਤਾਂ ਹੁੰਦਾ ਹੀ ਹੈ ਨ੍ਹਾਂ?
…ਤੇ ਫ਼ਿਰ ਸਭ-ਕੁਛ 'ਆਮ' ਹੀ ਤਾਂ ਹੋ ਜਾਂਦੈ!
ਕਿਤੇ ਪੜ੍ਹਿਆ ਸੀ,
ਕਿ ਜੇ ਮੁਹੱਬਤ ਕਰਨੀ ਹੈ,
ਤਾਂ 'ਜ਼ਖ਼ਮੀ' ਹੋਣ ਤੇ ਪੀੜ ਸਹਿਣ ਲਈ ਵੀ ਮਨ ਤਿਆਰ ਕਰੋ!
ਪਰ ਜ਼ਖ਼ਮੀ ਹੋਣ ਲਈ ਮਨ ਤਿਆਰ ਕਰਨ ਨਾਲ਼,
ਮੁਹੱਬਤ ਘਟ ਤਾਂ ਨਹੀਂ ਜਾਂਦੀ?
ਤੂੰ ਮੁਹੱਬਤ ਦੀ ਪ੍ਰਵਾਜ਼ ਹੀ ਇਤਨੀ ਭਰਵਾ ਦਿੱਤੀ,
ਕਿ ਮੈਨੂੰ ਧਰਤੀ ਹੀ ਵਿਸਰ ਗਈ!
…ਤੇ ਜਦ ਮਜਬੂਰਨ ਅਚਾਨਕ ਮੇਰਾ,
ਧਰਤੀ ਵੱਲ ਨੂੰ ਰੁੱਖ ਹੋਇਆ
ਤਾਂ ਡਿੱਗ ਕੇ ਸੱਟ ਵੱਜਣ ਦੇ ਅਹਿਸਾਸ ਨੇ
ਮੈਨੂੰ ਆਪਣੀ 'ਪੀੜ' ਯਾਦ ਕਰਵਾਈ!
ਰੀਂਗਦਾ-ਰੀਂਗਦਾ ਮੁੜ ਫ਼ਿਰ ਤੋਂ
ਫ਼ੜ ਲਵਾਂਗਾ ਆਪਣੀ ਚਾਲ,
ਤੇ ਸਮਾਂ ਸਭ-ਕੁਛ ਸਿਖਾ ਦੇਵੇਗਾ!
ਕਿਉਂਕਿ ਹਰ ਗੱਲ ਵਾਪਰਨ ਦਾ
ਕੋਈ ‘ਕਾਰਨ’ ਤਾਂ ਹੁੰਦਾ ਹੈ!!
****
ਹੋਰ ਪੜੋ...
Labels:
ਨਜ਼ਮ/ਕਵਿਤਾ
