Wednesday, June 13, 2012

ਜਦੋਂ ਤੂੰ ਦੂਰ...

ਜਦੋਂ ਤੂੰ ਦੂਰ......ਤੇ ਹੋਰ ਦੂਰ ਹੁੰਦੀ ਗਈ...
ਸੋਚਿਆ ਨਹੀਂ ਸੀ ਕਦੇ,
ਕਿ ਜੰਗਲ ਤੇ ਜੂਹ ਦਾ,
ਪੈ ਜਾਵੇਗਾ ਫ਼ਾਸਲਾ..
ਖ਼ੂਹ ਤੇ ਮੌਣ, ਹੋ ਜਾਣਗੇ ਵੱਖ-ਵੱਖ...
ਤੇ ਭੋਗਣਗੇ ਸੰਤਾਪ ਜਿ਼ੰਦਗੀ ਦੇ ਪਲ

ਡੁੱਬਦੇ ਨੂੰ ਤਾਂ ਕਹਿੰਦੇ ਨੇ...
ਹੁੰਦਾ ਹੈ ਸਹਾਰਾ ਤਿਣਕੇ ਦਾ..
ਪਰ ਤੂੰ ਤਾਂ ਮੇਰੇ ਹੇਠੋਂ
ਆਪਣਾ ਮੋਢਾ ਹੀ ਕੱਢ ਲਿਆ...
ਜਿਉਂਦਾ ਰਹਿੰਦਾ ਤਾਂ ਕਿਸ ਆਸ ‘ਤੇ..?
ਰੋਜ਼ਾਨਾਂ ਰੱਬ ਅੱਗੇ
‘ਚੁੱਕ’ ਲੈਣ ਦੀ ਅਰਾਧਨਾਂ ਕਰ ਕੇ ਸੌਂ ਜਾਂਦਾ
ਪਰ ਸਵੇਰੇ ਅੱਖ ਫਿ਼ਰ ਖੁੱਲ੍ਹ ਜਾਂਦੀ,
ਅਗਲਾ ਸੰਤਾਪ ਹੰਢਾਉਣ ਲਈ....

****

Print this post

No comments:

Post a Comment

ਆਓ ਜੀ, ਜੀ ਆਇਆਂ ਨੂੰ !!!